हरियाणा की सिख संगत की ओर से मुख्यमंत्री को शिकायत पत्र भेजने शुरू

अधिकारी कहते हैं कि पंजाबी भाषा हमें आती नही, हिंदी भाषा में फॉर्म भरें?
 
 
ਹਰਿਆਣਾ ਦੀ ਸਿੱਖ ਸੰਗਤ ਵਲੋ ਮੁੱਖ ਮੰਤਰੀ ਨੂੰ ਰੋਸ਼ ਪੱਤਰ ਭੇਜਣੇ ਸ਼ਰੂ


 सिरसा:  
सिरसा क्षेत्र के किसान नेता और सिख समुदाय में सम्मानित लखविंदर सिंह औलख ने हरियाणा के मुख्यमंत्री और हरियाणा सिख गुरुद्वारा प्रबंधक कमेटी के मुख्य कार्यालय को भेजे शिकायत पत्र में कहा है कि हरियाणा में पंजाबी कार्यालय के अधिकारी और कर्मचारी दूसरी भाषा का दर्जा मिलने के बावजूद भी पंजाबी भाषा में भरे जाने वाले हरियाणा सिख गुरुद्वारा प्रबंधक कमेटी के चुनाव फॉर्म लेने में आनाकानी कर रहे हैं।  उनका कहना है कि हमें पंजाबी नहीं आती और हमारे कंप्यूटर पंजाबी फॉर्म स्वीकार नहीं करते, इसलिए हिंदी भाषा में फॉर्म भरें.  उन्होंने कहा कि भले ही हरियाणा में पंजाबी को दूसरी भाषा का दर्जा दिया गया है, लेकिन आज भी हरियाणा के सिख समुदाय के साथ बहुत भेदभाव किया जाता है।  उन्होंने कहा कि मुख्यमंत्री को अधिकारियों को आदेश देना चाहिए कि हरियाणा सिख गुरुद्वारा प्रबंधक कमेटी के चुनाव के लिए फॉर्म पंजाबी यानी गुरुमुखी में भरे जाएं।  उन्होंने कहा कि कई क्षेत्रों में फार्म नाम की पूजा होने के कारण समिति चुनाव का समय बढ़ाया जाना चाहिए  इस मौके पर उनके साथ तलविंदर सिंह सोखी, गुरपिंदर सिंह, जगजीत सिंह, अंग्रेज सिंह कोटली और कई सिख संगतें भी मौजूद थीं.

ਹਰਿਆਣਾ ਦੀ ਸਿੱਖ ਸੰਗਤ ਵਲੋ ਮੁੱਖ ਮੰਤਰੀ ਨੂੰ ਰੋਸ਼ ਪੱਤਰ ਭੇਜਣੇ ਸ਼ਰੂ
ਅਧਿਕਾਰੀ ਕਹਿੰਦੇ ਹਨ ਕਿ ਪੰਜਾਬੀ ਤਾਂ ਸਾਨੂੰ ਆਉਦੀ ਨਹੀ ਫਾਰਮ ਹਿੰਦੀ ਭਾਸ਼ਾ ਵਿਚ ਭਰਕੇ ਲਿਆੳ?

ਸਿਰਸਾ 
 ਸਿਰਸਾ ਖੇਤਰ ਦੇ ਕਿਸਾਨ ਆਗੂ ਅਤੇ ਸਿੱਖ ਸਫਾਂ ਵਿਚ ਸਤਿਕਾਰ ਨਾਲ ਜਾਣੇ ਜਾਂਦੇ ਲਖਵਿੰਦਰ ਸਿੰਘ ਔਲਖ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਕਿਹਾ ਹੈ ਕਿ ਹਰਿਆਣਾ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਨੂੰ ਦਾ ਦਰਜ਼ਾ ਪ੍ਰਾਪਤ ਹੋਣ ਦੇ ਵਾਬਜੂਦ ਵੀ ਪੰਜਾਬੀ ਭਾਸ਼ਾ ਵਿਚ ਭਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਫਾਰਮਾਂ ਨੂੰ ਰਸੀਵ ਕਰਨ ਤੋਂ ਦਫਤਰੀ ਅਧਿਕਾਰੀ ਅਤੇ ਕਰਮਚਾਰੀ ਕਿੰਤੂ-ਪ੍ਰੰਤੂ ਕਰਦੇ ਹਨ| ਉਹ ਕਹਿੰਦੇ ਹਨ ਕਿ ਪੰਜਾਬੀ ਤਾਂ ਸਾਨੂੰ ਆਉਦੀ ਨਹੀ ਅਤੇ ਸਾਡੇ ਕੰਪਿਊਟਰ ਪੰਜਾਬੀ ਦੇ ਫਾਰਮ ਨਹੀ ਚੁਕਦੇ,ਇਸ ਲਈ ਫਾਰਮ ਹਿੰਦੀ ਭਾਸ਼ਾ ਵਿਚ ਭਰਕੇ ਲਿਆੳ| ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਨੂੰ ਦਾ ਦਰਜ਼ਾ ਪ੍ਰਾਪਤ ਹੋਣ ਤੇ ਵੀ ਹਰਿਆਣਾ ਦੀ ਸਿੱਖ ਸੰਗਤ ਨਾਲ ਵੱਡਾ ਵਿਤਕਰਾ ਕਾਇਮ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਧਿਕਾਰੀਆਂ ਨੂੰ ਹੁਕਮ ਦੇਣ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਿੱਤ ਪੰਜਾਬੀ ਭਾਵ ਗੁਰਮੁਖੀ ਵਿੱਚ ਭਰੇ ਹੋਏ ਫਾਰਮ ਤਸਲੀਮ ਕੀਤੇ ਜਾਣ| ਉਨ੍ਹਾਂ ਕਿਹਾ ਕਿ ਕਈ ਖੇਤਰਾਂ ਵਿਚ ਫਾਰਮ ਨਾਂ ਪੁਜਣ ਕਰਕੇ ਕਮੇਟੀ ਚੋਣਾਂ ਦਾ ਸਮਾਂ ਹੋਰ ਵਧਾਇਆ ਜਾਵੇ| ਇਸ ਮੌਕੇ ਉਨ੍ਹਾਂ ਦੇ ਨਾਲ ਤਲਵਿੰਦਰ ਸਿੰਘ ਸੋਖੀ, ਗੁਰਪਿੰਦਰ ਸਿੰਘ, ਜਗਜੀਤ ਸਿੰਘ, ਅੰਗਰੇਜ਼ ਸਿੰਘ ਕੋਟਲੀ ਸਮੇਤ ਬਹੁਤ ਸਾਰੀ ਸਿੱਖ ਸੰਗਤਾਂ ਵੀ ਹਾਜ਼ਰ ਸਨ|